
ਗੁਰਦੁਆਰਾ ਕੰਧ ਸਾਹਿਬ
ਗੁਰੂਦੁਆਰਾ ਸ਼੍ਰੀ ਕੰਧ ਸਾਹਿਬ, ਬਟਾਲਾ, ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਇੱਕ ਇਤਿਹਾਸਕ ਸਥਾਨ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਇੱਕ ਝੁਕੀ ਹੋਈ ਕੰਧ ਕੋਲ ਬਿਠਾਇਆ ਗਿਆ ਸੀ, ਜੋ ਕਿ ਗਿਰਨ ਵਾਲੀ ਸੀ। ਪਰ ਗੁਰੂ ਜੀ ਨੇ ਬਚਨ ਉਚਾਰਿਆ, “ਇਹ ਕੰਧ ਸਦੀਆਂ ਤੱਕ ਨਹੀਂ ਡਿੱਗੇਗੀ।” ਅੱਜ ਵੀ ਇਹ ਕੰਧ ਗੁਰੁਦੁਆਰੇ ਅੰਦਰ ਸੁਰੱਖਿਅਤ ਹੈ, ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਗਵਾਹੀ ਦਿੰਦੀ ਹੈ।







