ਗੁਰਦੁਆਰਾ ਸ਼੍ਰੀ ਕਿਰਪਾਨ ਭੇਂਟ ਸਾਹਿਬ
ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਮਾਛੀਵਾੜਾ(ਲੁਧਿਆਣਾ) ਵਿੱਚ ਸਥਿਤ ਹੈ। ਆਪਣੇ ਦੋ ਸਹਿਬਜਾਦਿਆਂ ਅਤੇ ਪੈਂਤੀ ਸਿੱਖਾਂ ਦੀ ਸ਼ਹਾਦਤ ਦੇ ਬਾਅਦ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚਮਕੌਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਸਿੰਘਾਂ ਨੂੰ ਕਿਹਾ, “ਅਸੀਂ ਤੁਹਾਨੂੰ ਮਾਛੀਵਾੜਾ ਦੇ ਜੰਗਲਾਂ ਵਿੱਚ ਮਿਲਾਂਗੇ, ਧਰੂਵ ਤਾਰੇ ਦੀ ਸੇਧ ਚਲੇ ਆਉਣਾ।” ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਗੁਰੂ ਸਾਹਿਬ ਦੇ ਨਿਰਦੇਸ਼ ਅਨੁਸਾਰ ਇੱਥੇ ਪਹੁੰਚੇ। ਇਸ ਦੌਰਾਨ ਖੇਤਾਂ ਦੀ ਦੇਖਭਾਲ ਕਰਨ ਵਾਲੇ ਮਾਲੀ ਨੇ ਇੱਥੇ ਆ ਕੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਵੇਖਿਆ ਅਤੇ ਉਸ ਨੇ ਇਨ੍ਹਾਂ ਖੇਤਾਂ ਦੇ ਮਾਲਕਾਂ (ਗੁਲਾਬੇ ਅਤੇ ਪੰਜਾਬੇ) ਨੂੰ ਸੂਚਿਤ ਕੀਤਾ। ਅੰਮ੍ਰਿਤ ਵੇਲੇ ਹੀ ਭਾਈ ਗੁਲਾਬਾ, ਪੰਜਾਬਾ ਗੁਰੂ ਸਾਹਿਬ ਨੂੰ ਬੇਨਤੀ ਤੇ ਆਪਣੇ ਘਰ (ਜਿੱਥੇ ਅੱਜ ਗੁਰੂਦੁਆਰਾ ਚੁਬਾਰਾ ਸਾਹਿਬ ਹੈ) ਲੈ ਗਏ ਅਤੇ ਉਨ੍ਹਾਂ ਦੀ ਬੜੀ ਭਗਤੀ ਨਾਲ ਸੇਵਾ ਕੀਤੀ।
ਘੋੜਿਆਂ ਦੇ ਵਪਾਰੀ ਭਾਈ ਗਨੀ ਖਾਂ ਅਤੇ ਭਾਈ ਨਬੀ ਖਾਂ, ਜੋ ਗੁਰੂ ਜੀ ਦੇ ਸੱਚੇ ਸੇਵਕ ਸਨ, ਵੀ ਇਸ ਪਿੰਡ ਤੋਂ ਸਨ । ਗੁਲਾਬੇ ਅਤੇ ਪੰਜਾਬੇ ਦੇ ਘਰ ਤੋਂ ਭਾਈ ਨਬੀ ਖਾਂ ਗਨੀ ਖ਼ਾਂ ਦਸ਼ਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿੱਜੀ ਘਰ (ਜਿੱਥੇ ਅੱਜ ਗੁਰੂਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ ਹੈ) ਲੈ ਆਏ ਸਨ ਅਤੇ ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਨੀਲੇ ਕੱਪੜੇ ਪਾ ਕੇ “ਉੱਚ ਦੇ ਪੀਰ” ਦਾ ਰੂਪ ਧਾਰਨ, ਤਾਂ ਉਨ੍ਹਾਂ ਲਈ ਸੇਵਾ ਕਰਨ ਵਿੱਚ ਆਸਾਨੀ ਹੋਵੇਗੀ, ਕਿਉਂਕਿ ਇਲਾਕੇ ਵਿੱਚ ਮੁਗਲ ਸੂਚਕ ਕਾਫੀ ਸਨ।
ਸਵੇਰੇ, ਗੁਰੂ ਜੀ ਦਾ ਚਮਕੌਰ ਸਾਹਿਬ ਵਿੱਚ ਨਾ ਹੋਣ ਦਾ ਸ਼ਾਹੀ ਫੌਜ਼ ਨੂੰ ਪਤਾ ਲੱਗਣ ਤੇ ਦਸ- ਦਸ ਹਜ਼ਾਰ ਦੀਆਂ ਟੁਕੜੀਆਂ ਆਲੇ-ਦੁਆਲੇ ਗੁਰੂ ਜੀ ਦੀ ਭਾਲ ਲਈ ਨਿਕਲ ਪਈਆਂ ਸਨ। ਦਿਲਾਵਰ ਖਾਂ ਦੀ ਫੌਜ਼ ਨੇ ਮਾਛੀਵਾੜਾ ਸਹਿਬ ਦੀ ਘੇਰਾ ਬੰਦੀ ਕੀਤੀ ਹੋਈ ਸੀ । ਦਿੱਲੀਓ ਚੱਲਣ ਸਮੇਂ ਦਿਲਾਵਰ ਖਾਂ ਨੇ ਸੁੱਖਣਾ ਸੁੱਖੀ ਸੀ ਕਿ, “ਅੱਲਾ ਤਾਲਾ ਮੇਰੇ ਫੌਜ਼ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟਾਕਰਾ ਨਾ ਕਰਨਾ ਪਵੇ, ਇਸ ਬਦਲੇ ਮੈਂ 5੦੦ ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਾਂਗਾ “। ਸ਼ਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਵਿਉਂਤ ਉੱਚ ਦੇ ਪੀਰ ਬਣਕੇ ਬਣਾਈ ਗਈ ਸੀ, ਕਿਉਂਕਿ ਅੱਜ ਵੀ ਬਹਾਵਲਪੁਰ (ਪਾਕਿਸਤਾਨ) ਦੇ ਸਾਰੇ ਸੂਫੀ ਫਕੀਰ ਕੇਸਾਧਾਰੀ ਹਨ ਤੇ ਨੀਲ ਕੱਪੜੇ ਪਉਂਦੇ ਹਨ।
ਸਾਰਿਆਂ ਨੇ ਨੀਲ ਕੱਪੜੇ ਪਾ ਲਏ ਗੁਰੂ ਜੀ ਨੂੰ ਪਲੰਗ ਤੇ ਬਿਠਾਇਆ ਗਿਆ, ਚੌਰ ਸਹਿਬ ਦੀ ਸੇਵਾ ਭਾਈ ਦਇਆ ਸਿੰਘ ਦੀ ਸੀ। ਭਾਈ ਨਬੀ ਖਾਂ ਗਨੀ ਖਾਂ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਪਲੰਗ ਚੁੱਕ ਕੇ ਕਰੀਬ ਡੇਢ ਰਿਲੇਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ ਦਿਲਾਵਰ ਖਾਂ ਨੇ ਪੁੱਛਿਆ, ” ਕੌਣ ਹਨ। ਕਿੱਥੇ ਚੱਲੇ ਹਨ “। ਭਾਈ ਨਬੀ ਖਾਂ ਬੋਲਿਆਂ, ਸਾਡੇ ਉੱਚ ਦੇ ਪੀਰ ਹਨ, ਪਵਿੱਤਰ ਅਸਥਨਾਂ ਦੀ ਜ਼ਹਰਤ ਕਰ ਰਹੇ ਹਨ।
ਸਵੇਰ ਦਾ ਵਕਤ ਸੀ। ਦਿਲਾਵਰ ਖ਼ਾਂ ਨੇ ਕਿਹਾ, `ਤੁਹਾਡੇ ਉੱਚ ਦੇ ਪੀਰ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ, ਸਾਡੇ ਨਾਲ ਖਾਣਾ ਖਾਣ।’ਭਾਈ ਨਬੀ ਖਾਂ ਗਨੀ ਖਾਂ ਬੇਲੇ, “ਪੀਰ ਜੀ ਤਾਂ ਰੋਜ਼ੇ ਤੇ ਹਨ । ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੇਵਾਗੇ ।” ਦਸ਼ਮੇਸ਼ ਪਿਤਾ ਜੀ ਨੂੰ ਭਾਈ ਦਇਆ ਸਿੰਘ ਨੇ ਪੁੱਛਿਆ ਕਿ ਉਹ ਕੀ ਕਰਨ। ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਛੇਟੀ ਕਿਰਪਾਨ (ਕਰਦ) ਭਾਈ ਦਇਆਂ ਸਿੰਘ ਨੂੰ ਦਿੱਤੀ ਕਿਹਾ ਇਸ ਨੂੰ ਖਾਣੇ ਵਿੱਚ ਫੇਰ ਲੈਣਾ, ਖਾਣਾ ਦੇਗ ਬਣ ਜਾਵੇਗਾ ਤੇ ਵਾਹਿਗੁਰੂ ਕਿਹ ਕੇ ਛੱਕ ਲੈਣਾ।”
ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆ ਤਾਂ ਭਾਈ ਦਇਆ ਸਿੰਘ ਨੇ ਕਰਦ (ਕ੍ਰਿਪਾਨ) ਕੱਢਕੇ ਖਾਣੇ ਵਿੱਚ ਫੇਰੀ। ਦਿਲਾਵਰ ਖਾਂ ਜਰਨੈਲ ਪੁੱਛਿਆ ਇਹ ਕੀ ਕਰ ਰਹੇ ਹੋ ਤਾਂ ਭਾਈ ਨਬੀ ਖਾਂ ਬੇਲੇ, ‘ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੇਂ ਪਹਿਲਾਂ ਕਰਦ ਭੇਂਟ ਜਰੂਰ ਕਰੋ।’
ਸ਼ਨਾਖਤੀ ਲਈ ਕਾਜੀ ਨੂਰ ਮਹੁੰਮਦ ਨੂੰ ਨਾਲ ਦੇ ਪਿੰਡੇਂ ਨੂਰਪੁਰ ਤੋਂ ਬੁਲਾਇਆ ਗਿਆ ਸੀ। ਕਾਜੀ ਨੂਰ ਮਹੁੰਮਦ ਨੇ ਆ ਕੇ ਦਿਲਾਵਰ ਖਾਂ ਨੂੰ ਕਿਹਾ, “ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਬਦ-ਦੁਆ ਨਹੀਂ ਦਿੱਤੀ, ਇਹ ਪੀਰਾਂ ਦੇ ਪੀਰ ਹਨ। ” ਦਿਲਾਵਰ ਖਾਂ ਨੇ ਸਜਦਾ ਕਰਕੇ ਮਾਫ਼ੀ ਮੰਗੀ ਅਤੇ ਬਾ- ਇੱਜਤ ਅੱਗੇ ਜਾਣ ਲਈ ਕਿਹਾ, ਸਤਿਗੁਰਾਂ ਨੇ ਕਿਹਾ, ” ਦਿਲਾਵਰ ਖਾਂ ਤੂੰ ਤਾਂ 5੦੦ ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਨ ਦੀ ਸੁੱਖਣਾ ਸੁੱਖੀ ਸੀ ਪੂਰੀ ਕਰੇ।” ਦਿਲਾਵਰ ਖਾਂ ਦਾ ਨਿਸਚਾ ਪੱਕਾ ਹੇ ਗਿਆ, ਝੱਟ 5੦੦ ਮੋਹਰਾਂ ਤੇ ਕੀਮਤੀ ਦੁਸ਼ਾਲਾਂ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਭੁੱਲ ਬਖਸ਼ਾਈ। ਗੂਰੂ ਜੀ ਨੇ ਇਹ ਭੇਟਾਂ ਭਾਈ ਨਬੀ ਖਾਂ ਗਨੀ ਖ਼ਾਂ ਨੂੰ ਦੇ ਦਿੱਤੀ ਸੀ।
ਦੇਗ ਅਤੇ ਖਾਣੇ ਵਿੱਚ ਕ੍ਰਿਪਾਨ ਭੇਂਟ ਕਰਨ ਦਾ ਰਿਵਾਜ ਗੁਰਦੁਆਰਾ ਕ੍ਰਿਪਾਨ ਭੇਂਟ ਤੋਂ ਸ਼ੁਰੂ ਹੋਇਆ, ਜੋ ਅੱਜ ਵੀ ਜਾਰੀ ਹੈ।
ਮਾਛੀਵਾੜਾ ਵਿੱਚ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਤੱਕ ਪਹੁੰਚਣ ਲਈ, ਤੁਸੀਂ ਆਪਣੀ ਸਹੂਲਤ ਦੇ ਆਧਾਰ ‘ਤੇ ਆਵਾਜਾਈ ਦੇ ਵੱਖ-ਵੱਖ ਢੰਗਾਂ ਦੀ ਵਰਤੋਂ ਕਰ ਸਕਦੇ ਹੋ। ਇੱਥੇ ਆਵਾਜਾਈ ਦੇ ਕੁਝ ਆਮ ਢੰਗ ਹਨ ਜੋ ਤੁਸੀਂ ਵਿਚਾਰ ਸਕਦੇ ਹੋ:
1. ਕਾਰ ਜਾਂ ਟੈਕਸੀ ਦੁਆਰਾ:ਜੇਕਰ ਤੁਸੀਂ ਕਾਰ ਜਾਂ ਟੈਕਸੀ ਦੁਆਰਾ ਸਫ਼ਰ ਕਰ ਰਹੇ ਹੋ, ਤਾਂ ਤੁਸੀਂ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਲਈ ਨੈਵੀਗੇਟ ਕਰਨ ਲਈ ਗੂਗਲ ਮੈਪਸ ਜਾਂ ਐਪਲ ਮੈਪਸ ਵਰਗੇ ਨੈਵੀਗੇਸ਼ਨ ਐਪਸ ਦੀ ਵਰਤੋਂ ਕਰ ਸਕਦੇ ਹੋ। ਸਭ ਤੋਂ ਸਹੀ ਮਾਰਗ ਮਾਰਗਦਰਸ਼ਨ ਲਈ ਬੱਸ ਮੰਜ਼ਿਲ ਦਾ ਪਤਾ ਦਾਖਲ ਕਰੋ।
2.ਰੇਲਗੱਡੀ ਦੁਆਰਾ: ਮਾਛੀਵਾੜਾ ਸਾਹਿਬ ਲਈ ਨਜ਼ਦੀਕੀ ਰੇਲਵੇ ਸਟੇਸ਼ਨ ਲੁਧਿਆਣਾ ਰੇਲਵੇ ਸਟੇਸ਼ਨ (ਸਟੇਸ਼ਨ ਕੋਡ: LDH) ਹੈ। ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਲਈ ਰੇਲ ਲੈ ਸਕਦੇ ਹੋ, ਜੇਕਰ ਤੁਹਾਡੇ ਸ਼ੁਰੂਆਤੀ ਸਥਾਨ ਤੋਂ ਉਚਿਤ ਸੁਵਿਧਾਜਨਕ ਕੁਨੈਕਸ਼ਨ ਹੈ। ਜਦੋਂ ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੋਗੇ, ਤਾਂ ਤੁਹਾਨੂੰ ਮਾਛੀਵਾੜਾ ਸਾਹਿਬ ਜਾਣ ਲਈ ਬੱਸ ਲੈਣੀ ਪਏਗੀ। ਮਾਛੀਵਾੜਾ ਵਾਸਤੇ ਬੱਸਾਂ ਲੁਧਿਆਣਾ ਬੱਸ ਸਟੈਂਡ ਜਾਂ ਸਮਰਾਲਾ ਚੌਂਕ ਤੋਂ ਮਿਲ ਸਕਦੀਆਂ ਹਨ।
3.ਬੱਸ ਦੁਆਰਾ: ਤੁਸੀਂ ਮਾਛੀਵਾੜਾ ਲਈ ਬੱਸ ਸੇਵਾਵਾਂ ਚੈੱਕ ਕਰ ਸਕਦੇ ਹੋ ਜੋ ਤੁਹਾਡੇ ਸ਼ੁਰੂਆਤੀ ਸਥਾਨ ਨਾਲ ਜੂੜੀਆਂ ਹਨ। ਵੱਖ-ਵੱਖ ਰਾਜ ਅਤੇ ਪ੍ਰਾਈਵੇਟ ਬੱਸ ਓਪਰੇਟਰ ਇਸ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਨ।ਜਦੋਂ ਤੁਸੀਂ ਮਾਛੀਵਾੜਾ ਬੱਸ ਸਟੈਂਡ ‘ਤੇ ਪਹੁੰਚ ਜਾਂਦੇ ਹੋ, ਤਾਂ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਸਿਰਫ 2 ਕਿਲੋਮੀਟਰ ਦੀ ਦੂਰੀ ‘ਤੇ ਹੈ,ਤੁਸੀਂ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਪਹੁੰਚਣ ਲਈ ਸਥਾਨਕ ਟੈਕਸੀ, ਆਟੋ-ਰਿਕਸ਼ਾ ਜਾਂ ਸਾਈਕਲ-ਰਿਕਸ਼ਾ ਲੈ ਸਕਦੇ ਹੋ ਜਾਂ ਤੁਸੀਂ ਪੈਦਲ ਜਾ ਸਕਦੇ ਹੋ।ਗੁਰਦੁਆਰਾ ਇੱਕ ਪ੍ਰਸਿੱਧ ਸਥਾਨ ਹੈ, ਇਸ ਲਈ ਸਥਾਨਕ ਲੋਕ ਤੁਹਾਨੂੰ ਸਹੀ ਦਿਸ਼ਾ ਦੇਣ ਵਿੱਚ ਮਦਦ ਕਰ ਸਕਦੇ ਹਨ।
4. ਹਵਾਈ ਦੁਆਰਾ: ਨਜ਼ਦੀਕੀ ਹਵਾਈ ਅੱਡਾ ਲੁਧਿਆਣਾ ਰਾਸ਼ਟਰੀ ਏਅਰਪੋਰਟ (IATA: LUH) ਹੈ, ਜੋ ਮਾਛੀਵਾੜਾ ਸਾਹਿਬ ਤੋਂ ਲਗਭਗ 26 ਕਿਲੋਮੀਟਰ ਦੂਰੀ ‘ਤੇ ਸਥਿਤ ਹੈ। ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ, ਤੁਸੀਂ ਟੈਕਸੀ ਕਿਰਾਏ ‘ਤੇ ਲੈ ਸਕਦੇ ਹੋ ਜਾਂ ਰਾਈਡਸ਼ੇਅਰਿੰਗ ਸੇਵਾ ਵਰਤ ਸਕਦੇ ਹੋ, ਜਿਹੜੀ ਮਾਛੀਵਾੜਾ ਸਾਹਿਬ ਤੱਕ ਪਹੁੰਚਣ ਲਈ ਸਹੂਲਤ ਮੁਹੱਈਆ ਕਰਵਾਉਂਦੀ ਹੈ। ਸੜਕ ਰਾਹੀਂ ਜਾਏ ਤਾ ਇਹ ਯਾਤਰਾ ਲਗਭਗ 40-45 ਮਿੰਟ ਦੀ ਹੈ।
**ਯਾਤਰਾ ਤੋਂ ਪਹਿਲਾਂ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਸ਼ੁਰੂਆਤੀ ਸਥਾਨ ਅਤੇ ਮੌਜੂਦਾ ਸਥਿਤੀਆਂ ਦੇ ਆਧਾਰ ‘ਤੇ ਆਵਾਜਾਈ ਦੇ ਵਿਕਲਪ ਅਤੇ ਸਮਾਂ-ਸੂਚੀ ਚੈੱਕ ਕਰੋ। ਇਸਦੇ ਨਾਲ ਨਾਲ, ਜਦੋਂ ਤੁਸੀਂ ਮਾਛੀਵਾੜਾ ਸਾਹਿਬ ਪਹੁੰਚੋਂਗੇ, ਤਾਂ ਤੁਸੀਂ ਸਥਾਨਕ ਲੋਕਾਂ ਜਾਂ ਨੇੜਲੇ ਵਪਾਰਾਂ ਦੇ ਕਰਮਚਾਰੀਆਂ ਤੋਂ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਦੀ ਦਿਸ਼ਾ ਪੁੱਛ ਸਕਦੇ ਹੋ, ਕਿਉਂਕਿ ਇਹ ਖੇਤਰ ਦਾ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ ਅਤੇ ਸਥਾਨਕ ਲੋਕਾਂ ਵਿੱਚ ਮਸ਼ਹੂਰ ਹੈ।