sikh places, gurudwara

ਗੁਰਦੁਆਰਾ ਗੁਰੂ ਕੀ ਵਡਾਲੀ

ਗੁਰੂਦੁਆਰਾ ਗੁਰੂ ਕੀ ਵਡਾਲੀ ਸਾਹਿਬ , ਭਾਰਤ,ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ। ਇਹ ਸਥਾਨ ਅਮ੍ਰਿਤਸਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ | ਇਹ ਸਥਾਨ ਨੂੰ ਦੋ ਸਿੱਖ ਗੁਰੂਆਂ ਸ਼੍ਰੀ ਗੁਰੂ ਅਰਜੁਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ |

ਇਤਿਹਾਸ
ਗੁਰੂਦੁਆਰਾ ਸ਼੍ਰੀ ਗੁਰੂ ਕੀ ਵਡਾਲੀ ਸ਼੍ਰੀ ਗੁਰੂ ਅਰਜੁਨ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਥਾਨ ਸੀ। ਗੁਰੂ ਅਰਜੁਨ ਸਾਹਿਬ ਜੀ 1594 ਤੋਂ 1597 ਦੇ ਦੌਰਾਨ ਲਗਭਗ ਤਿੰਨ ਸਾਲ ਇੱਥੇ ਰਹੇ। ਗੁਰਦੁਆਰਾ ਸ਼੍ਰੀ ਗੁਰੂ ਕੀ ਵਡਾਲੀ ਨੂੰ ਗੁਰਦੁਆਰਾ ਸ਼੍ਰੀ ਜਨਮ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 12 ਜੂਨ 1595 ਨੂੰ ਇਸੇ ਸਥਾਨ ਤੇ ਹੋਇਆ ਸੀ। ਇਹ ਜਨਮ ਅਸਥਾਨ ਅੱਜ ਭੋਰਾ ਸਾਹਿਬ ਦੇ ਰੂਪ ਵਿੱਚ ਸਥਿਤ ਹੈ। ਗੁਰੂ ਸਾਹਿਬ ਦੇ ਜਨਮ ਦੀ ਸਾਰੀ ਸੰਗਤ ਨੇ ਬੜੀਆਂ ਖੁਸ਼ੀਆਂ ਮਨਾਈਆਂ ਪਰ ਜਦੋਂ ਇਸ ਗੱਲ ਦਾ ਪਤਾ ਗੁਰੂ ਸਾਹਿਬ ਦੇ ਭਰਾ ਪਿਰਥੀ ਚੰਦ ਤੇ ਉਸ ਦੀ ਘਰਵਾਲੀ ਕਰਮੋ ਨੂੰ ਪਤਾ ਲਗਾ ਤਾਂ ਓਹ ਬੜੇ ਦੁਖੀ ਹੋਏ | ਕਰਮੋ ਨੇ ਇੱਕ ਦਾਈ ਨੂੰ ਮਾਇਆ ਦਾ ਲਾਲਚ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਖ਼ਤਮ ਕਰਨ ਵਾਸਤੇ ਤਿਆਰ ਕਰ ਲਿਆ। ਇਹ ਦਾਈ ਗੁਰੂ ਕੀ ਵਡਾਲੀ ਆਈ ਤੇ ਮਾਤਾ ਜੀ ਨੂੰ ਮਿਲੀ ਬਾਲਕ ਹਰਗੋਬਿੰਦ ਜੀ ਨੂੰ ਗੋਦ ਵਿੱਚ ਲੈ ਕੇ ਪਿਆਰ ਕਰਨ ਲੱਗੀ ਤਾਂ ਮਾਤਾ ਜੀ ਨੇ ਕਿਹਾ ਕੇ ਇੱਕ ਦੋ ਦਿਨ ਤੋਂ ਬੱਚੇ ਦੀ ਸਿਹਤ ਠੀਕ ਨਹੀਂ ਭਾਵ ਇਹ ਦੁੱਧ ਨਹੀਂ ਪੀ ਰਿਹਾ , ਬਣਾਈ ਹੋਈ ਵਿਉਂਤ ਅਨੁਸਾਰ ਦਾਈ ਨੇ ਕਿਹਾ ਕੇ ਮੈਂ ਆਪਣਾ ਦੁੱਧ ਦਿੰਦੀ ਹਾਂ ਜਰੂਰ ਲੈ ਲਏਗਾ ਜਿਓ ਹੀ ਕੋਈ ਜਿਹਰਲਾ ਪਦਾਰਥ ਲਗਾ ਗੁਰੂ ਹਰਗੋਬਿੰਦ ਜੀ ਨੂੰ ਚਾਗਾਉਣ ਲੱਗੀ ਤਾਂ ਜਮੀਨ ਤੇ ਡਿੱਗ ਗਈ| ਕੁਝ ਦੇਰ ਮਗਰੋਂ ਜਦੋਂ ਹੋਸ਼ ਆਈ ਤਾਂ ਪਛਤਾਵੇ ਦੀ ਮਾਰੀ ਨੇ ਪਿਰਥੀ ਚੰਦ ਤੇ ਉਸ ਦੀ ਘਰਵਾਲੀ ਕਰਮੋ ਦਾ ਸਾਰਾ ਬਿਰਤਾਂਤ ਗੁਰੂ ਸਾਹਿਬ ਨੂੰ ਦੱਸਿਆ| ਦੂਸਰੀ ਵਾਰ ਗੁਰੂ ਹਰਗੋਬਿੰਦ ਜੀ ਨੂੰ ਖਤਮ ਕਰਨ ਲਈ ਇੱਕ ਖਿਡਾਵਾ ਜੋ ਕਿ ਇੱਕ ਬ੍ਰਾਹਮਣ ਸੀ ਨੂੰ 5੦੦ ਮੋਹਰਾਂ ਤੇ ਕੁਝ ਬਸਤਰ ਦੇ ਕੇ ਭਰਮਾ ਲਿਆ ਕੇ ਬਾਲਕ ਨੂੰ ਦਹੀਂ ਵਿੱਚ ਕੁਛ ਪਾਕੇ ਖਿਲਾ ਦੇ ਤਾਂ ਤੈਨੂੰ ਮੁੰਹ ਮੰਗਿਆ ਹੋਰ ਵੀ ਇਨਾਮ ਦਿੱਤਾ ਜਾਵੇਗਾ ਪਰ ਗੁਰੂ ਜੀ ਉਹ ਦਹੀਂ ਖਾ ਨਹੀਂ ਰਿਹੇ ਸਨ ਤੇ ਜਬਰਦਸਤੀ ਕਰਨ ਤੇ ਬਾਲਕ ਹਰਗੋਬਿੰਦ ਜੀ ਨੇ ਜੋਰਦਾਰ ਚੀਕ ਮਾਰ ਦਿੱਤੀ ਜਦੋਂ ਮਾਤਾ ਜੀ ਪਾਸ ਆਏ ਤਾਂ ਪੁਛਿਆ ਤੇ ਗੁਰੂ ਅਰਜੁਨ ਦੇਵ ਜੀ ਨੇ ਆ ਕੇ ਪੁਛਤਾਛ ਕੀਤੀ ਤਾਂ ਸਾਰੀ ਗੱਲ ਸਮਝਣ ਨੂੰ ਦੇਰ ਨਹੀਂ ਲੱਗੀ ਕਿ ਇਹ ਸਾਰਾ ਕੰਮ ਪਿਰਥੀ ਚੰਦ ਦਾ ਹੀ ਹੈ,ਸਤਿਗੁਰੁ ਨੇ ਹੁਕਮ ਦਿੱਤਾ ਤੇ ਇਹ ਦਹੀ ਪਾਸ ਖੜੇ ਕੁੱਤੇ ਨੂੰ ਖਾਣ ਲਈ ਕਿਹਾ ਜਦੋ ਉਸ ਕੁੱਤੇ ਨੇ ਓਹ ਖਾਦੀ ਤਾਂ ਓਹ ਮਰ ਗਿਆ ਤੇ ਮਰਨ ਜਨਮ ਦੇ ਚੱਕਰ ਤੋਂ ਮੁੱਕਤ ਹੋ ਗਿਆ,ਇਹਨੇ ਨੂੰ ਉਸ ਪਾਪੀ ਬ੍ਰਾਹਮਣ ਦੇ ਪੇਟ ਵਿੱਚ ਬਹੁਤ ਤੇਜ਼ ਦਰਦ ਹੋਇਆ ਤੇ ਉਹ ਵੀ ਤੜਫ਼-ਤੜਫ਼ ਕੇ ਮਰ ਗਿਆ|ਉਥੇ ਹੀ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ-“ਭੈਰਉ ਮਹਲਾ ੫ ।। ਲੇਪ ਨ ਲਾਗੋ ਤਿਲ ਕਾ ਮੂਲਿ ।।ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ।।੧ ।। ਹਰਿ ਜਨ ਰਾਖੇ ਪਾਰਬ੍ਰ੍ਹਿਮ ਆਪਿ ।। ਪਾਪੀ ਮੂਆ ਗੁਰ ਪਰਤਾਪਿ।।੧।।ਰਹਾਉ ।।”

ਅੰਮ੍ਰਿਤਸਰ ਵਿੱਚ ਗੁਰਦੁਆਰਾ ਗੁਰੂ ਕੀ ਵਡਾਲੀ ਪਹੁੰਚਣ ਲਈ, ਤੁਸੀਂ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰ ਸਕਦੇ ਹੋ:
  • ਜੇਕਰ ਤੁਸੀਂ ਹਵਾਈ ਰਾਹੀਂ ਆ ਰਹੇ ਹੋ, ਤਾਂ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਉੱਥੋਂ, ਤੁਸੀਂ ਗੁਰਦੁਆਰੇ ਪਹੁੰਚਣ ਲਈ ਟੈਕਸੀ ਕਿਰਾਏ ‘ਤੇ ਲੈ ਸਕਦੇ ਹੋ ਜਾਂ ਬੱਸ ਲੈ ਸਕਦੇ ਹੋ।
  • ਜੇਕਰ ਤੁਸੀਂ ਰੇਲ ਗੱਡੀ ਰਾਹੀਂ ਆ ਰਹੇ ਹੋ, ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹੈ। ਉਥੋਂ, ਤੁਸੀਂ ਗੁਰਦੁਆਰੇ ਪਹੁੰਚਣ ਲਈ ਟੈਕਸੀ ਕਿਰਾਏ ‘ਤੇ ਲੈ ਸਕਦੇ ਹੋ, ਬੱਸ ਜਾਂ ਆਟੋ-ਰਿਕਸ਼ਾ ਲੈ ਸਕਦੇ ਹੋ।
  • ਜੇਕਰ ਤੁਸੀਂ ਬੱਸ ਰਾਹੀਂ ਆ ਰਹੇ ਹੋ, ਤਾਂ ਤੁਸੀਂ ਅੰਮ੍ਰਿਤਸਰ ਬੱਸ ਸਟੈਂਡ ਲਈ ਬੱਸ ਲੈ ਸਕਦੇ ਹੋ। ਉਥੋਂ, ਤੁਸੀਂ ਗੁਰਦੁਆਰੇ ਪਹੁੰਚਣ ਲਈ ਟੈਕਸੀ ਕਿਰਾਏ ‘ਤੇ ਲੈ ਸਕਦੇ ਹੋ, ਆਟੋ-ਰਿਕਸ਼ਾ ਜਾਂ ਬੱਸ ਲੈ ਸਕਦੇ ਹੋ।
    ਗੁਰਦੁਆਰਾ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਵਡਾਲੀ ਗੁਰੂ ਖੇਤਰ ਵਿੱਚ ਸਥਿਤ ਹੈ। ਤੁਸੀਂ ਆਪਣੇ ਫ਼ੋਨ ‘ਤੇ ਮੈਪ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹੋ ਜਾਂ ਗੁਰਦੁਆਰੇ ਤੱਕ ਪਹੁੰਚਣ ਲਈ ਕਿਸੇ ਸਥਾਨਕ ਨੂੰ ਨਿਰਦੇਸ਼ ਪੁੱਛ ਸਕਦੇ ਹੋ।

ਹੋਰ ਨੇੜੇ ਵਾਲੇ ਗੁਰਦੁਆਰੇ