sikh places, gurudwara

ਗੁਰੂਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ

ਸਰਬੰਸਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮਾਛੀਵਾੜਾ ਸਾਹਿਬ ਵਿੱਚ, ਜਦੋਂ ਭਾਈ ਗਨੀ ਖਾਂ ਅਤੇ ਨਬੀ ਖਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਉੱਥੇ ਆਏ ਹੋਏ ਹਨ ਅਤੇ ਗੁਲਾਬੇ ਅਤੇ ਪੰਜਾਬੇ ਦੇ ਘਰ ਠਹਿਰੇ ਹਨ, ਜਿਸ ਨੂੰ ਹੁਣ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਕਿਹਾ ਜਾਂਦਾ ਹੈ। ਦੋਹਾਂ ਭਰਾਵਾਂ ਨੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਨ੍ਹਾਂ ਦੇ ਘਰ ਵਿੱਚ ਚਰਨ ਪਾ ਕੇ ਉਸ ਨੂੰ ਸ਼ੁੱਧ ਕਰਨ।

ਬੇਨਤੀ ਕਰਨ ਤੇ ਸੱਚੇ ਪਾਤਸ਼ਾਹ ਇਨ੍ਹਾਂ ਦੋਵਾਂ ਭਰਾਵਾਂ ਨੇ ਦੇ ਨਾਲ ਇਨ੍ਹਾਂ ਦੇ ਘਰ ਆ ਪਹੁੰਚੇ। ਇੱਥੇ ਆਉਣ ਤੇ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਦੇਖਿਆ ਕਿ ਸੂਹੀਏ ਬਹੁਤ ਫਿਰਦੇ ਹਨ ਤਾਂ ਬੇਨਤੀ ਕੀਤੀ ਕਿ ਸੱਚੇ ਪਤਾਸ਼ਾਹ ਜੇਕਰ ਆਪ ਨੀਲੇ ਵਸਤਰ ਪਹਿਨ ਲਵੋ ਤਾਂ ਸਾਨੂੰ ਆਪ ਜੀ ਦੀ ਸੇਵਾ ਕਰਨੀ ਸੌਖੀ ਹੋ ਜਾਵੇਗੀ। ਸਤਿਗੁਰੂ ਜੀ ਦੇ ਕਹਿਣ ਤੇ ਲਲਾਰੀ ਨੂੰ ਬੁਲਾਇਆ ਗਿਆ ਤੇ ਹੁਕਮ ਕੀਤਾ ਕਿ ਸਾਡੇ ਵਾਸਤੇ ਨੀਲੇ ਵਸਤਰ ਰੰਗ ਕੇ ਲਿਆਓ। ਲਲਾਰੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਵਸਤਰ ਉੱਠੀ ਹੋਈ ਮੱਟੀ ਵਿੱਚ ਹੀ ਰੰਗੇ ਜਾਂਦੇ ਹਨ, ਜੋ ਕਿ ਰੰਗ ਪਾਉਣ ਤੋਂ ਤਿੰਨ ਦਿਨ ਬਾਅਦ ਹੀ ਉੱਠਦੀ ਹੈ।

ਸਤਿਗੁਰੂ ਜੀ ਨੇ ਕਿਹਾ ਕਿ ਜਾਕੇ ਵੇਖ ਮੱਟੀ ਉੱਠੀ ਹੋਈ ਹੈ। ਜਦੋਂ ਲਲਾਰੀ ਨੇ ਜਾਕੇ ਵੇਖਿਆ ਕਿ ਮੱਟੀ ਉਬਾਲੇ ਮਾਰ ਰਹੀ ਸੀ ਤਾਂ ਉਹ ਹੈਰਾਨ ਹੋ ਗਿਆ। ਲਲਾਰੀ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਵਲੀ ਖੁਦਾ ਦਾ ਹੈ ਅਤੇ ਮੈਂ ਇਨ੍ਹਾਂ ਤੋਂ ਕੋਈ ਮੰਗ-ਮੰਗ ਲਵਾਂ।

ਲਲਾਰੀ ਨੇ ਵਸਤਰ ਰੰਗ ਕੇ ਸਤਿਗੁਰੂ ਜੀ ਨੂੰ ਭੇਂਟ ਕੀਤੇ ਅਤੇ ਹੱਥ ਜੋੜ ਕੇ ਖੜ੍ਹਾ ਹੋ ਗਿਆ। ਸਤਿਗੁਰੂ ਜੀ ਨੇ ਰੰਗਾਈ ਦੀ ਭੇਟਾਂ ਦੇਣੀ ਚਾਹੀ ਤਾਂ ਲਲਾਰੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਔਲਾਦ ਤੋਂ ਸੱਖਣਾਂ ਹੀ ਜਾ ਰਿਹਾ ਹਾਂ, ਬਖਸ਼ਿਸ਼ ਕਰ ਦਿਉ, ਤਾਂ ਬਚਨ ਹੋਇਆ ਭਰਪੂਰ ਹੋਵੇਗਾਦੂਸਰੀ ਬੇਨਤੀ ਕੀਤੀ ਕਿ  ਸਤਿਗੁਰੂ ਜੀ ਸਾਡਾ ਗੁਜਾਰਾ ਔਖਾ ਹੋ ਰਿਹਾ ਹੈ,  ਰੰਗ ਦੇ ਪੈਸੇ ਸਿਰੋ ਨਹੀਂ ਉਤਰਦੇ। ਕੋਈ ਕ੍ਰਿਪਾ ਦ੍ਰਿਸ਼ਟੀ ਕਰ ਦੇਵੋ। ਸਤਿਗੁਰੂ ਜੀ ਦਾ ਬਚਨ ਹੋਇਆ ਕਿ ਜਿਸ ਮੱਟੀ ਵਿੱਚ ਸਾਡੇ ਵਸਤਰ ਰੰਗ ਕੇ ਲਿਆਇਆ ਹੈ, ਅੱਜ ਤੋਂ ਬਾਅਦ ਉਸ ਵਿੱਚ ਕੋਈ ਰੰਗ ਨਹੀਂ ਪਾਉਣਾ। ਜੋ ਰੰਗ ਮੰਨ ਵਿੱਚ ਧਾਰ ਕੇ ਕੱਪੜਾ ਡਬੋਏਗਾ, ਸੋਈ ਰੰਗ ਉਘੜੇਗਾ। ਮੱਟੀ ਢੱਕ ਕੇ ਰੱਖੀ, ਇਹ ਭੇਟ ਆਮ ਕੋਲ ਨਹੀਂ ਦੱਸਣਾ।

ਫਿਰ ਗਨੀ ਖਾਂ ਨਬੀ ਖਾਂ ਨੇ ਬੇਨਤੀ ਕੀਤੀ ਕਿ ਔਲਾਦ ਤਾਂ ਸਾਡੇ ਘਰ ਵੀ ਨਹੀ ਹੈ। ਸਤਿਗੁਰੂ ਜੀ ਨੇ ਕਿਹਾ ਤੁਹਡੀ ਸੇਵਾ ਪਰਵਾਨ ਹੋ ਚੁੱਕੀ ਹੈ, ਤੁਹਾਡੇ ਤੇ ਕ੍ਰਿਪਾ ਹੋਵੇਗੀ। ਇਸ ਅਸਥਾਨ ਤੇ ਸਤਿਗੁਰੂ ਜੀ ਦੇ ਦੋ ਦਿਨ ਦੋ ਰਾਤਾਂ ਆਰਾਮ ਕੀਤਾ। ਉਪਰੰਤ ਸਤਿਗੁਰੂ  ਜੀ ਨੂੰ ਪਲੰਗ ਤੇ ਬਿਠਾ ਕੇ ਅਗਲੇ ਪਾਵੇ ਗਨੀ ਖਾਂ ਨਬੀ ਖਾਂ ਤੇ ਪਿਛਲੇ ਪਾਵੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਚੁੱਕ ਲਿਆ ਤੇ ਪਿੱਛੇ ਭਾਈ ਦਯਾ ਸਿੰਘ ਮੋਰਾਂ ਦੇ ਖੰਬਾਂ ਦੀ ਚੌਰ ਕਰਨ ਲੱਗ ਪਏ

ਇਸ ਤਰ੍ਹਾਂ ਕੌਤਕ ਰਚਦੇ ਹੋਏ ਗੁਰੂ ਜੀ ਉੱਚ ਦੇ ਪੀਰ ਬਣਕੇ ੨੨ ਪੋਹ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਚਲ ਪਏ। ਗੁਰੂ ਜੀ ਗੁਰਦੁਆਰਾ ਕ੍ਰਿਪਾਨ ਭੇਂਟ ਸਾਹਿਬ, ਗੁਰਦੁਆਰਾ ਕਟਾਣਾ ਸਾਹਿਬ, ਪਿੰਡ ਰਾਮਪੁਰ, ਪਿੰਡ ਕਨੇਚ ਹੁੰਦੇ ਹੋਏ ਆਲਮਗੀਰ ਵੱਲ ਚਲ ਪਏ। ਗੁਰੂ ਜੀ ਨੇ ਆਲਮਗੀਰ ਪਹੁੰਚ ਕੇ ਭਾਈ ਗਨੀ ਖਾਂ ਨਬੀ ਖਾਂ ਤੇ ਕ੍ਰਿਪਾ ਕਰਦੇ ਹੋਏ ਇਹੁਕਮਨਾਮਾ ਜਾਰੀ ਕੀਤਾ

ਹੁਕਮਨਾਮਾ ਪਾਤਸ਼ਾਹੀ: ੧੦ਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਸ਼੍ਰੀ ਵਾਹਗੁਰੂ ਜੀ ਕੀ ਆਗਿਆ ਹੈ ਸਰਬਤਿ ਸੰਗਿਤਿ ਉਪ੍ਰਿ ਮੇਰਾ ਹੁਕਮੁ ਹੈ ਗਨੀ ਖ਼ਾਂ ਓਰ ਏਹ ਜੁ ਹੈਨਿ ਫਰਜੰਦਾ ਸੋ ਬਿਹਜ ਹੈਨ ਮੇਰੇ ਕੰਮ ਆਏ ਹੈਨ ਜੋ ਸਿਖ ਇਨਿ ਕੀ ਖਿਜਮਤਿ ਅੰਦਰ ਰੁਜੂ ਰਹੇ ਗਾ ਸੋ ਨਿਹਾਲ ਹੋਗੁ ਉਨਾ ਉਪਰਿ ਮੇਰੀ ਖੁਸੀ ਹੋਗੁ ਉਸਿ ਉਪਰ ਮੇਰਾ ਹਥੁ ਹੋਗੁ ਏ ਜੁ ਹੈਨਿ ਸੋ ਮੇਰੇ ਹੈਨਿ ਜੋ ਸਿਖਿ ਇਨ ਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ (ਸੰਮਤ ੧੭੬੨)

ਨੋਟ: ਗੁਰੂ ਪਿਆਰੀ ਸਾਧ ਸੰਗਤ ਜੀ ਦਸ਼ਮੇਸ਼ ਪਿਤਾ ਜੀ ਇਹ ਹੁਕਮਨਾਮਾ ਅੱਜ ਵੀ ਭਾਈ ਗਨੀ ਖਾਂ ਨਬੀ ਖਾਂ ਜੀ ਦੀ ਨੌਵੀਂ ਪੀੜੀ ਕੋਲ ਅਦਬ ਸਤਿਕਾਰ ਨਾਲ ਜਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਸੰਭਾਲਿਆ ਹੋਇਆ ਹੈ। ਇਸਦੀ ਫੋਟੋ ਸਟੇਟ ਦਰਬਾਰ ਸਾਹਿਬ ਅੰਦਰ ਸੱਚ ਖੰਡ ਦੇ ਸਾਹਮਣੇ ਲੱਗੀ ਹੋਈ ਹੈ।

ਮਾਛੀਵਾੜਾ ਵਿੱਚ ਗੁਰੂਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ ਤੱਕ ਪਹੁੰਚਣ ਲਈ, ਤੁਸੀਂ ਆਪਣੀ ਸਹੂਲਤ ਦੇ ਆਧਾਰ ‘ਤੇ ਆਵਾਜਾਈ ਦੇ ਵੱਖ-ਵੱਖ ਢੰਗਾਂ ਦੀ ਵਰਤੋਂ ਕਰ ਸਕਦੇ ਹੋ। ਇੱਥੇ ਆਵਾਜਾਈ ਦੇ ਕੁਝ ਆਮ ਢੰਗ ਹਨ ਜੋ ਤੁਸੀਂ ਵਿਚਾਰ ਸਕਦੇ ਹੋ:

1.ਕਾਰ ਜਾਂ ਟੈਕਸੀ ਦੁਆਰਾ: ਜੇਕਰ ਤੁਸੀਂ ਕਾਰ ਜਾਂ ਟੈਕਸੀ ਦੁਆਰਾ ਸਫ਼ਰ ਕਰ ਰਹੇ ਹੋ, ਤਾਂ ਤੁਸੀਂ ਗੁਰੂਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ ਜੀ ਲਈ ਨੈਵੀਗੇਟ ਕਰਨ ਲਈ ਗੂਗਲ ਮੈਪਸ ਜਾਂ ਐਪਲ ਮੈਪਸ ਵਰਗੇ ਨੈਵੀਗੇਸ਼ਨ ਐਪਸ ਦੀ ਵਰਤੋਂ ਕਰ ਸਕਦੇ ਹੋ। ਸਭ ਤੋਂ ਸਹੀ ਮਾਰਗ ਮਾਰਗਦਰਸ਼ਨ ਲਈ ਬੱਸ ਮੰਜ਼ਿਲ ਦਾ ਪਤਾ ਦਾਖਲ ਕਰੋ।

2.ਰੇਲਗੱਡੀ ਦੁਆਰਾ:  ਮਾਛੀਵਾੜਾ ਸਾਹਿਬ ਲਈ ਨਜ਼ਦੀਕੀ ਰੇਲਵੇ ਸਟੇਸ਼ਨ ਲੁਧਿਆਣਾ ਰੇਲਵੇ ਸਟੇਸ਼ਨ (ਸਟੇਸ਼ਨ ਕੋਡ: LDH) ਹੈ। ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਲਈ ਰੇਲ ਲੈ ਸਕਦੇ ਹੋ, ਜੇਕਰ ਤੁਹਾਡੇ ਸ਼ੁਰੂਆਤੀ ਸਥਾਨ ਤੋਂ ਉਚਿਤ ਸੁਵਿਧਾਜਨਕ ਕੁਨੈਕਸ਼ਨ ਹੈ। ਜਦੋਂ ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੋਗੇ, ਤਾਂ ਤੁਹਾਨੂੰ ਮਾਛੀਵਾੜਾ ਸਾਹਿਬ ਜਾਣ ਲਈ ਬੱਸ ਲੈਣੀ ਪਏਗੀ। ਮਾਛੀਵਾੜਾ ਵਾਸਤੇ ਬੱਸਾਂ ਲੁਧਿਆਣਾ ਬੱਸ ਸਟੈਂਡ ਜਾਂ ਸਮਰਾਲਾ ਚੌਂਕ ਤੋਂ ਮਿਲ ਸਕਦੀਆਂ ਹਨ।

3. ਬੱਸ ਦੁਆਰਾ: ਤੁਸੀਂ ਮਾਛੀਵਾੜਾ ਲਈ ਬੱਸ ਸੇਵਾਵਾਂ ਚੈੱਕ ਕਰ ਸਕਦੇ ਹੋ ਜੋ ਤੁਹਾਡੇ ਸ਼ੁਰੂਆਤੀ ਸਥਾਨ ਨਾਲ ਜੂੜੀਆਂ ਹਨ। ਵੱਖ-ਵੱਖ ਰਾਜ ਅਤੇ ਪ੍ਰਾਈਵੇਟ ਬੱਸ ਓਪਰੇਟਰ ਇਸ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਨ।ਜਦੋਂ ਤੁਸੀਂ ਮਾਛੀਵਾੜਾ ਬੱਸ ਸਟੈਂਡ ‘ਤੇ ਪਹੁੰਚ ਜਾਂਦੇ ਹੋ, ਤਾਂ ਗੁਰਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ ਸਿਰਫ 350-400 ਮੀਟਰ ਦੀ ਦੂਰੀ ‘ਤੇ ਹੈ, ਤੁਸੀਂ ਗੁਰਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ ਪਹੁੰਚਣ ਲਈ ਪੈਦਲ ਜਾ ਸਕਦੇ ਹੋ।ਗੁਰੂਦੁਆਰਾ ਇੱਕ ਪ੍ਰਸਿੱਧ ਸਥਾਨ ਹੈ, ਇਸ ਲਈ ਸਥਾਨਕ ਲੋਕ ਤੁਹਾਨੂੰ ਸਹੀ ਦਿਸ਼ਾ ਦੇਣ ਵਿੱਚ ਮਦਦ ਕਰ ਸਕਦੇ ਹਨ।

4. ਹਵਾਈ ਦੁਆਰਾ: ਨਜ਼ਦੀਕੀ ਹਵਾਈ ਅੱਡਾ ਲੁਧਿਆਣਾ ਰਾਸ਼ਟਰੀ ਏਅਰਪੋਰਟ (IATA: LUH) ਹੈ, ਜੋ ਮਾਛੀਵਾੜਾ ਸਾਹਿਬ ਤੋਂ ਲਗਭਗ 26 ਕਿਲੋਮੀਟਰ ਦੂਰੀ ‘ਤੇ ਸਥਿਤ ਹੈ। ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ, ਤੁਸੀਂ ਟੈਕਸੀ ਕਿਰਾਏ ‘ਤੇ ਲੈ ਸਕਦੇ ਹੋ ਜਾਂ ਰਾਈਡਸ਼ੇਅਰਿੰਗ ਸੇਵਾ ਵਰਤ ਸਕਦੇ ਹੋ, ਜਿਹੜੀ ਮਾਛੀਵਾੜਾ ਸਾਹਿਬ ਤੱਕ ਪਹੁੰਚਣ ਲਈ ਸਹੂਲਤ ਮੁਹੱਈਆ ਕਰਵਾਉਂਦੀ ਹੈ। ਸੜਕ ਰਾਹੀਂ ਜਾਏ ਤਾ ਇਹ ਯਾਤਰਾ ਲਗਭਗ 40-45 ਮਿੰਟ ਦੀ ਹੈ।

**ਯਾਤਰਾ ਤੋਂ ਪਹਿਲਾਂ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਸ਼ੁਰੂਆਤੀ ਸਥਾਨ ਅਤੇ ਮੌਜੂਦਾ ਸਥਿਤੀਆਂ ਦੇ ਆਧਾਰ ‘ਤੇ ਆਵਾਜਾਈ ਦੇ ਵਿਕਲਪ ਅਤੇ ਸਮਾਂ-ਸੂਚੀ ਚੈੱਕ ਕਰੋ। ਇਸਦੇ ਨਾਲ ਨਾਲ, ਜਦੋਂ ਤੁਸੀਂ ਮਾਛੀਵਾੜਾ ਸਾਹਿਬ ਪਹੁੰਚੋਂਗੇ, ਤਾਂ ਤੁਸੀਂ ਸਥਾਨਕ ਲੋਕਾਂ ਜਾਂ ਨੇੜਲੇ ਵਪਾਰਾਂ ਦੇ ਕਰਮਚਾਰੀਆਂ ਤੋਂ ਗੁਰੂਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੀ ਦਿਸ਼ਾ ਪੁੱਛ ਸਕਦੇ ਹੋ, ਕਿਉਂਕਿ ਇਹ ਖੇਤਰ ਦਾ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ ਅਤੇ ਸਥਾਨਕ ਲੋਕਾਂ ਵਿੱਚ ਮਸ਼ਹੂਰ ਹੈ।