Gurudwara Guru ka Tal | गुरुद्वारा गुरु का ताल

ਗੁਰਦੁਆਰਾ ਗੁਰੂ ਕਾ ਤਾਲ

ਗੁਰੂ ਕਾ ਤਾਲ, ਆਗਰਾ ਦੇ ਸਿਕੰਦਰਾ ਦੇ ਨੇੜੇ ਸਥਿਤ, ਇੱਕ ਇਤਿਹਾਸਕ ਸਿੱਖ ਤੀਰਥ ਸਥਲ ਹੈ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ। ਇਹ ਥਾਂ ਉਹ ਹੈ ਜਿੱਥੇ ਗੁਰੂ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਸਵੈੱਛਿਕ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਸੀ। ਇਹ ਤਾਲ 1610 ਵਿੱਚ ਜਹਾਂਗੀਰ ਦੇ ਸਮੇਂ ਵਿੱਚ ਪਾਣੀ ਇਕੱਠਾ ਕਰਨ ਲਈ ਬਣਾਇਆ ਗਿਆ ਸੀ, ਅਤੇ ਇਹ ਥਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜੀ ਹੋਈ ਹੈ। 1970 ਵਿੱਚ ਸੰਤ ਬਾਬਾ ਸਾਧੂ ਸਿੰਘ “ਮੌਨੀ” ਦੀ ਯਤਨਾਂ ਨਾਲ ਇੱਥੇ ਗੁਰਦੁਆਰਾ ਬਣਾਇਆ ਗਿਆ। ਹਰ ਸਾਲ ਹਜ਼ਾਰਾਂ ਸ਼ਰਧਾਲੂ ਇੱਥੇ ਪਹੁੰਚ ਕੇ ਗੁਰੂ ਜੀ ਨੂੰ ਸ਼ਰਧਾਂਜਲੀ ਦਿੰਦੇ ਹਨ।

Read More »
Gurudwara Sahib Naulakha | गुरुद्वारा साहिब नौलखा

ਗੁਰਦੁਆਰਾ ਨੌਲੱਖਾ ਸਾਹਿਬ

ਗੁਰਦੁਆਰਾ ਨੌਲੱਖਾ ਸਾਹਿਬ ਪਿੰਡ ਨੌਲੱਖਾ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਗੁਰੂ ਤੇਗ਼ ਬਹਾਦਰ ਜੀ ਦੀ ਯਾਤਰਾ ਅਤੇ ਵਣਜਾਰੇ ਦੀ ਭੇਟ ਨਾਲ ਜੁੜਿਆ ਪਵਿੱਤਰ ਸਥਾਨ ਹੈ।

Read More »
ਗੁਰਦੁਆਰਾ ਕੋਠਾ ਸਾਹਿਬ | गुरुद्वारा कोठा साहिब

ਗੁਰਦੁਆਰਾ ਕੋਠਾ ਸਾਹਿਬ

ਗੁਰਦੁਆਰਾ ਸ੍ਰੀ ਕੋਠਾ ਸਾਹਿਬ ਪਿੰਡ ਵੱਲ੍ਹਾ, ਅੰਮ੍ਰਿਤਸਰ ਵਿੱਚ ਸਥਿਤ ਹੈ। ਇਹ ਥਾਂ ਉਸ ਕੱਚੇ ਘਰ ਦੀ ਯਾਦ ਵਿੱਚ ਬਣਾਈ ਗਈ ਹੈ ਜਿੱਥੇ ਗੁਰੂ ਤੇਗ਼ ਬਹਾਦਰ ਜੀ ਸਤਾਰਾਂ ਦਿਨ ਰਹੇ ਸਨ। ਮਾਈ ਹਾਰੋ ਨੇ ਗੁਰੂ ਜੀ ਦੀ ਸੇਵਾ ਕੀਤੀ ਅਤੇ ਗੁਰੂ ਜੀ ਨੇ ਉਸਨੂੰ ਆਸ਼ੀਰਵਾਦ ਦਿੱਤਾ, “ਮਈਆਂ ਰੱਬ ਰਜਾਈਆਂ।” ਹਰ ਸਾਲ ਮਾਘ ਮਹੀਨੇ ਦੀ ਪੂਰਨਮਾਸ਼ੀ ਨੂੰ ਇੱਥੇ ਵੱਡਾ ਮੇਲਾ ਲੱਗਦਾ ਹੈ।

Read More »
गुरुद्वारा अड़ीसर साहिब | Gurudwara Arisar Sahib

ਗੁਰਦੁਆਰਾ ਅੜੀਸਰ ਸਾਹਿਬ

ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ, ਹੰਡਿਆਇਆ ਅਤੇ ਚੂੰਘ ਦੀ ਸਾਂਝੀ ਜੂਹ ‘ਤੇ ਬਰਨਾਲਾ ਤੋਂ 8 ਕਿਮੀ ਦੂਰ ਸਥਿਤ ਹੈ। ਇਹ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਤ ਹੈ ਜਿੱਥੇ ਗੁਰੂ ਜੀ ਦਾ ਘੋੜਾ ਅੜੀ ਪੈ ਗਿਆ ਸੀ। ਗੁਰੂ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਕਿ ਇਥੇ ਕੀਤੀ ਅਰਦਾਸ ਨਾਲ ਸ੍ਰਧਾਲੂਆਂ ਦੇ ਅੜੇ ਹੋਏ ਕੰਮ ਸੰਪੂਰਨ ਹੋਣਗੇ। 1920 ਵਿੱਚ ਮਹੰਤ ਭਗਤ ਸਿੰਘ ਨੇ ਇੱਥੇ ਨਿਸ਼ਾਨ ਸਾਹਿਬ ਲਗਾ ਕੇ ਗੁਰਦੁਆਰੇ ਦੀ ਨੀਂਹ ਰੱਖੀ, ਜੋ ਅੱਜ ਸ਼ਾਨਦਾਰ ਰੂਪ ਵਿੱਚ ਸਜਿਆ ਹੋਇਆ ਹੈ।

Read More »
Takht Sahib Shri Keshgarh | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ | तख्त श्री केसगढ़ साहिब

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਿੱਖ ਧਰਮ ਦੇ ਪੰਜ ਪਵਿੱਤਰ ਤਖ਼ਤਾਂ ਵਿੱਚੋਂ ਇੱਕ ਹੈ। ਅਨੰਦਪੁਰ ਸਾਹਿਬ ਵਿਖੇ ਸਥਿਤ ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ 1699 ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਸਥਾਨ ਸਿੱਖ ਇਤਿਹਾਸ, ਬਹਾਦਰੀ, ਬਰਾਬਰੀ ਅਤੇ ਖਾਲਸਾਈ ਪਹਿਚਾਣ ਦਾ ਮਹਾਨ ਪ੍ਰਤੀਕ ਮੰਨਿਆ ਜਾਂਦਾ ਹੈ।

Read More »