Gurudwara Shaheed Ganj – Muktsar | गुरुद्वारा शहीद गंज साहिब, मुक्तसर | ਗੁਰੂਦੁਆਰਾ ਸ਼ਹੀਦ ਗੰਜ ਸਾਹਿਬ, ਮੁਕਤਸਰ

ਗੁਰੂਦੁਆਰਾ ਸ਼ਹੀਦ ਗੰਜ ਸਾਹਿਬ, ਮੁਕਤਸਰ

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁਕਤਸਰ ਉਹ ਇਤਿਹਾਸਕ ਸਥਾਨ ਹੈ ਜਿੱਥੇ ਚਾਲੀ ਮੁਕਤਿਆਂ ਨੇ 1705 ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਿਸ ਨਾਲ ਇਹ ਸਥਾਨ ਸਿੱਖ ਇਤਿਹਾਸ ਵਿੱਚ ਸਦਾ ਲਈ ਪਵਿੱਤਰ ਬਣ ਗਿਆ। ਮਾਘ ਮੇਲੇ ਦੌਰਾਨ ਇੱਥੇ ਬਹੁਤ ਸੰਗਤ ਦਰਸ਼ਨ ਲਈ ਆਉਂਦੀ ਹੈ।

Read More »
ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ | गुरुद्वारा शहीद बाबा बोता सिंह जी और बाबा गरजा सिंह जी | Gurudwara Shaheed Baba Bota Singh Ji and Baba Garja Singh Ji

ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ

ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਤਰਨ ਤਾਰਨ ਨੇੜੇ ਸਥਿਤ ਇੱਕ ਪਵਿੱਤਰ ਸਥਾਨ ਹੈ, ਜਿੱਥੇ ਦੋਵੇਂ ਸੂਰਮੇ ਮੁਗਲ ਜ਼ੁਲਮ ਦੇ ਵਿਰੁੱਧ ਡਟ ਕੇ ਲੜੇ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਨਿਡਰਤਾ ਅਤੇ ਬਲਿਦਾਨ ਸਿੱਖ ਇਤਿਹਾਸ ਦੀ ਅਮਰ ਵੀਰਤਾ ਦਾ ਪ੍ਰਤੀਕ ਹੈ।

Read More »
ਗੁਰਦੁਆਰਾ ਸ਼੍ਰੀ ਅਚਲ ਸਾਹਿਬ | Gurudwara Sri Achal Sahib

ਗੁਰਦੁਆਰਾ ਸ਼੍ਰੀ ਅਚਲ ਸਾਹਿਬ

ਗੁਰਦੁਆਰਾ ਸ਼੍ਰੀ ਅਚਲ ਸਾਹਿਬ, ਬਟਾਲਾ ਨੇੜੇ ਸਥਿਤ ਇੱਕ ਪਾਵਨ ਸਥਾਨ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।

Read More »
गुरुद्वारा दमदमा साहिब - श्री हरगोबिंदपुर | Gurudwara Damdama Sahib, Sri Hargobindpur | ਗੁਰਦੁਆਰਾ ਦਮਦਮਾ ਸਾਹਿਬ - ਸ੍ਰੀ ਹਰਗੋਬਿੰਦਪੁਰ

ਗੁਰਦੁਆਰਾ ਦਮਦਮਾ ਸਾਹਿਬ – ਸ੍ਰੀ ਹਰਗੋਬਿੰਦਪੁਰ

ਸ਼੍ਰੀ ਹਰਗੋਬਿੰਦਪੁਰ ਵਿਖੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਉਹ ਥਾਂ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਬਦੁਲ ਖ਼ਾਨ ਦੀ ਅਗਵਾਈ ਵਾਲੀ ਮੁਗਲ ਫੌਜ ‘ਤੇ ਜਿੱਤ ਹਾਸਲ ਕੀਤੀ ਸੀ। ਜਿੱਤ ਤੋਂ ਬਾਅਦ, ਸਥਾਨਕ ਲੋਕਾਂ ਦੀ ਮਦਦ ਨਾਲ ਗੁਰੂ ਜੀ ਨੇ ਇਸ ਨਵੇਂ ਸ਼ਹਿਰ ਦੀ ਸਥਾਪਨਾ ਕੀਤੀ। ਇਹ ਗੁਰਦੁਆਰਾ ਸਿੱਖ ਬਹਾਦਰੀ, ਆਸਥਾ ਅਤੇ ਸਮਰਪਣ ਦੀ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਹੈ।

Read More »
ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ | Gurudwara Sri Garhi Sahib | गुरुद्वारा श्री गढ़ी साहिब

ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ

ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਚਮਕੌਰ ਸਾਹਿਬ ਵਿਖੇ ਸਥਿਤ ਹੈ, ਜਿੱਥੇ 1705 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਿਬਜ਼ਾਦੇਆਂ ਅਤੇ ਸਿੱਖ ਸੂਰਮਿਆਂ ਨਾਲ ਮਿਲ ਕੇ ਮੁਗਲ ਫੌਜਾਂ ਦੇ ਖਿਲਾਫ ਚਮਕੌਰ ਦੀ ਇਤਿਹਾਸਕ ਲੜਾਈ ਲੜੀ ਸੀ। ਇਹ ਸਥਾਨ ਸਿੱਖ ਸ਼ਹਾਦਤ ਅਤੇ ਬਹਾਦਰੀ ਦੀ ਮਿਸਾਲ ਹੈ।

Read More »
Gurudwara Sri Katalgarh Sahib, Chamkaur Sahib | गुरुद्वारा श्री कत्लगढ़ साहिब, चमकौर साहिब | ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ

ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਵਿਖੇ ਸਥਿਤ, ਉਹ ਪਵਿੱਤਰ ਸਥਾਨ ਹੈ ਜਿੱਥੇ ਬੀਬੀ ਸ਼ਰਨ ਕੌਰ ਜੀ ਨੇ ਸਾਹਿਬਜ਼ਾਦਿਆਂ ਸਮੇਤ ਹੋਰ ਸ਼ਹੀਦਾਂ ਦਾ ਸੰਸਕਾਰ ਕੀਤਾ ਅਤੇ ਇਸ ਵੀਰਤਾਪੂਰਕ ਕਾਰਜ ਵਿੱਚ ਆਪਣੇ ਪ੍ਰਾਣ ਨਿਉਛਾਵਰ ਕਰ ਦਿੱਤੇ।

Read More »
ਗੁਰਦੁਆਰਾ ਕੋਤਵਾਲੀ ਸਾਹਿਬ | Gurudwara Kotwali Sahib | गुरुद्वारा कोतवाली साहिब

ਗੁਰਦੁਆਰਾ ਕੋਤਵਾਲੀ ਸਾਹਿਬ

ਗੁਰਦੁਆਰਾ ਕੋਤਵਾਲੀ ਸਾਹਿਬ, ਮੋਰਿੰਡਾ ਉਹ ਥਾਂ ਹੈ ਜਿੱਥੇ 1705 ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਇਕ ਰਾਤ ਲਈ ਬੰਦੀ ਬਣਾਕੇ ਰੱਖਿਆ ਗਿਆ ਸੀ। ਇਸ ਇਤਿਹਾਸਕ ਸਥਾਨ ਦਾ ਸਿੱਖ ਧਰਮ ਵਿੱਚ ਵੱਡਾ ਮਹੱਤਵ ਹੈ।

Read More »
Gurudwara Sri Amb Sahib | ਗੁਰਦੁਆਰਾ ਸ੍ਰੀ ਅੰਬ ਸਾਹਿਬ

ਗੁਰਦੁਆਰਾ ਸ੍ਰੀ ਅੰਬ ਸਾਹਿਬ

ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ, ਗੁਰੂ ਹਰ ਰਾਇ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਨਾਲ ਜੁੜਿਆ ਇੱਕ ਇਤਿਹਾਸਕ ਧਾਰਮਿਕ ਥਾਂ ਹੈ। ਇੱਥੇ ਗੁਰੂ ਜੀ ਨੇ ਅਪਾਰ ਕਿਰਪਾ ਕਰਕੇ ਪੋਹ ਵਿੱਚ ਅੰਬ ਲਹਾਏ ਸਨ, ਜੋ ਅੱਜ ਵੀ ਇਸ ਪਵਿੱਤਰ ਸਥਾਨ ਦੀ ਮਹੱਤਾ ਨੂੰ ਦਰਸਾਉਂਦੇ ਹਨ।

Read More »
Gurudwara Jand Sahib | ਗੁਰਦੁਆਰਾ ਜੰਡ ਸਾਹਿਬ| गुरुद्वारा जंड साहिब

ਗੁਰਦੁਆਰਾ ਜੰਡ ਸਾਹਿਬ

ਗੁਰਦੁਆਰਾ ਜੰਡ ਸਾਹਿਬ ਇੱਕ ਮਹੱਤਵਪੂਰਨ ਇਤਿਹਾਸਕ ਸਥਾਨ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। 1704 ਵਿੱਚ ਚਮਕੌਰ ਦੀ ਜੰਗ ਤੋਂ ਬਾਅਦ, ਗੁਰੂ ਜੀ ਨੇ ਇੱਥੇ ਜੰਡ ਦੇ ਰੁੱਖ ਹੇਠ ਵਿਸ਼ਰਾਮ ਕੀਤਾ। ਹੁਣ ਇਹ ਥਾਂ ਇੱਕ ਪ੍ਰਸਿੱਧ ਗੁਰਦੁਆਰਾ ਹੈ, ਜੋ ਖਾਨਪੁਰ ਅਤੇ ਫਤਿਹਪੁਰ ਪਿੰਡਾਂ ਦੇ ਨੇੜੇ, ਸਿਰਹਿੰਦ ਨਹਿਰ ਕੋਲ ਸਥਿਤ ਹੈ।

Read More »