
ਗੁਰਦੁਆਰਾ ਜਨਮ ਅਸਥਾਨ, ਸ੍ਰੀ ਨਨਕਾਣਾ ਸਾਹਿਬ
ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਸਥਾਨ ‘ਤੇ ਸਥਿਤ ਇੱਕ ਮਹੱਤਵਪੂਰਨ ਇਤਿਹਾਸਕ ਤੀਰਥ ਹੈ। ਇਹ ਓਹੀ ਧਰਤੀ ਹੈ ਜਿੱਥੇ 1469 ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਅਤੇ ਅੱਜ ਇਹ ਨੌਂ ਇਤਿਹਾਸਕ ਗੁਰਦੁਆਰਿਆਂ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਗੁਰੂ ਨਾਨਕ ਗੁਰਪੁਰਬ ਵਰਗੇ ਪਾਵਨ ਸਮਾਗਮਾਂ ਦੌਰਾਨ ਦੁਨਿਆ ਭਰ ਤੋਂ ਲੱਖਾਂ ਸ੍ਰਧਾਲੂ ਇੱਥੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਇਹ ਪਵਿੱਤਰ ਸਥਾਨ ਸਿੱਖ ਧਰਮ ਦੀ ਸ਼ੁਰੂਆਤ ਅਤੇ ਗੁਰੂ ਨਾਨਕ ਦੇਵ ਜੀ ਦੇ ਸੱਚ, ਸਮਾਨਤਾ ਅਤੇ ਦਇਆ ਦੇ ਆਤਮਕ ਸੰਦੇਸ਼ ਦਾ ਪ੍ਰਤੀਕ ਹੈ।





