Gurudwara Beed Baba Budha Sahib

ਗੁਰੂਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ

ਗੁਰੂਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਨੇ ਸੇਵਾ, ਸਿਮਰਨ ਅਤੇ ਗੁਰਮਤ ਸਿੱਖਿਆ ਦਾ ਮਹੱਤਵਪੂਰਨ ਕਾਰਜ ਕੀਤਾ। ਮਾਤਾ ਗੰਗਾ ਜੀ ਦੀ ਮਨੋਕਾਮਨਾ ਪੂਰੀ ਹੋਣ ਕਾਰਨ ਇਹ ਥਾਂ ਅੱਜ ਵੀ ਸੰਗਤਾਂ ਲਈ ਵਿਸ਼ੇਸ਼ ਸ਼ਰਧਾ ਦਾ ਕੇਂਦਰ ਹੈ।

Read More »

ਗੁਰਦੁਆਰਾ ਬੁਰਜ ਮਾਤਾ ਗੁਜਰੀ

ਗੁਰਦੁਆਰਾ ਬੁਰਜ ਮਾਤਾ ਗੁਜਰੀ, ਜਿਸ ਨੂੰ ਠੰਢਾ ਬੁਰਜ ਵੀ ਕਿਹਾ ਜਾਂਦਾ ਹੈ, ਸਿੱਖ ਇਤਿਹਾਸ ਦੀ ਸਭ ਤੋਂ ਦੁਖਦਾਈ ਯਾਦਾਂ ਨਾਲ ਜੁੜਿਆ ਹੈ। ਇੱਥੇ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਮਾਤਾ ਗੁਜਰੀ ਜੀ ਸਮੇਤ ਕੜਾਕੇ ਦੀ ਸਰਦੀ ਵਿੱਚ ਕੈਦ ਕੀਤਾ ਗਿਆ ਸੀ। ਇਥੇ ਹੀ ਮਾਤਾ ਜੀ ਨੇ ਆਪਣੇ ਪੋਤਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਪ੍ਰਾਣ ਤਿਆਗ ਦਿੱਤੇ। ਬਾਅਦ ਵਿੱਚ ਇੱਥੇ ਗੁਰਦੁਆਰਾ ਸਥਾਪਿਤ ਕੀਤਾ ਗਿਆ ਜੋ ਅੱਜ ਵੀ ਉਹਨਾਂ ਦੀਆਂ ਅਟੱਲ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ।

Read More »
ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ

ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ

ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ, ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੁਲਚੀ ਕੇ ਵਿੱਚ ਸਥਿਤ ਹੈ। ਇਹ ਸਥਾਨ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਨਾਲ ਮਹਾਨ ਇਤਿਹਾਸ ਰੱਖਦਾ ਹੈ। ਇੱਥੇ ਬਾਬਾ ਸੱਚ-ਨਾ-ਸੱਚ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਸੇਵਾ ਕੀਤੀ ਅਤੇ ਗੁਰੂ ਜੀ ਦੇ ਅਸ਼ੀਰਵਾਦ ਨਾਲ ਰਾਜਾ ਹਰੀ ਸੈਨ ਦੀ ਰਾਣੀ ਨੂੰ ਚਮਤਕਾਰੀ ਤੌਰ ‘ਤੇ ਸੁਖੀ ਕੀਤਾ ਗਿਆ। ਗੁਰੂ ਜੀ ਨੇ ਬਖ਼ਸ਼ਿਆ ਜੋੜਾ ਅੱਜ ਵੀ ਬਾਬਾ ਸੱਚ-ਨਾ-ਸੱਚ ਦੀ ਔਲਾਦ ਮੱਲ ਪਰਿਵਾਰ ਕੋਲ ਸਤਿਕਾਰ ਨਾਲ ਸੰਭਾਲਿਆ ਹੋਇਆ ਹੈ।

Read More »
Gurudwara Sahib Naulakha

ਗੁਰਦੁਆਰਾ ਨੌਲੱਖਾ ਸਾਹਿਬ

ਗੁਰਦੁਆਰਾ ਨੌਲੱਖਾ ਸਾਹਿਬ ਪਿੰਡ ਨੌਲੱਖਾ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਗੁਰੂ ਤੇਗ਼ ਬਹਾਦਰ ਜੀ ਦੀ ਯਾਤਰਾ ਅਤੇ ਵਣਜਾਰੇ ਦੀ ਭੇਟ ਨਾਲ ਜੁੜਿਆ ਪਵਿੱਤਰ ਸਥਾਨ ਹੈ।

Read More »

ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ)

ਅੰਮ੍ਰਿਤਸਰ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੰਤੋਖਸਰ ਸਾਹਿਬ ਗੁਰੂ ਅਰਜਨ ਦੇਵ ਜੀ ਨਾਲ ਜੁੜਿਆ ਹੈ। ਇਹ ਥਾਂ ਉਸ ਪਹਿਲੇ ਪਵਿੱਤਰ ਸਰੋਵਰ ਦੀ ਯਾਦ ਦਿਲਾਂਦੀ ਹੈ ਜਿਸ ਦੀ ਖੁਦਾਈ ਅੰਮ੍ਰਿਤਸਰ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ।

Read More »