ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਖਾਲਸੇ ਦੀ ਜਨਮਭੂਮੀ ਹੈ, ਜੋ ਕਿ ਪੰਜਾਬ ਦੇ ਅੰਨਦਪੁਰ ਸਾਹਿਬ ਵਿਖੇ ਸੱਥਿਤ ਹੈ । ਅੰਨਦਪੁਰ ਸਾਹਿਬ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜ਼ਾ ਦਿੱਤਾ, ਬਾਅਦ ਵਿੱਚ ਇਹ ਅਸਥਾਨ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ ਅਤੇ ਇਥੋਂ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਹਿੰਦੂ ਧਰਮ ਦੀ ਰਾਖੀ ਲਈ ਸ਼ਹੀਦ ਹੋਣ ਲਈ ਦਿੱਲੀ ਨੂੰ ਭੇਜਿਆ | ਸੰਨ 1699 ਈ. (1756 ਬਿ.) ਦੀ ਵੈਸਾਖੀ ਵਾਲੇ ਦਿਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਖਾਲਸੇ ਦੀ ਸਾਜਨਾ ਕੀਤੀ | ਪੰਜਾ ਤਖਤਾਂ ਵਿਚੋਂ ਇਸ ਨੂੰ ਤੀਸਰਾ ਤਖਤ ਗਿਣਿਆ ਜਾਂਦਾ ਹੈ। ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਇਤਿਹਾਸਕ ਸ਼ਸ਼ਤਰਾਂ ਵਾਲੇ ਕਮਰੇ ਦੇ ਦੋਵੇਂ ਚਾਂਦੀ ਦੇ ਪੁਰਾਣੇ ਦਰਵਾਜੇ ਜਿਹਨਾਂ ਦੀ ਚਾਂਦੀ ਖਰਾਬ ਤੇ ਕਾਲੀ ਹੋ ਗਈ ਹੈ। ਇਨ੍ਹਾਂ ਦਰਵਾਜਿਆਂ ਨੂੰ ਬਦਲਣ ਦੀ ਸੇਵਾ ਬੀਬੀ ਭਗਵੰਤ ਕੌਰ ਸੁਪਤਨੀ ਸ.ਰਘਬੀਰ ਸਿੰਘ ਦੇ ਪਰਿਵਾਰ ਸ.ਇੰਦਰਜੀਤ ਸਿੰਘ ਤੇ ਬੀਬੀ ਪੰਮੀ ਕੌਰ ਜੀ ਨਵੀਂ ਦਿੱਲੀ ਵਾਲਿਆਂ ਨੂੰ ਸੌਪੀ ਗਈ ਹੈ। ਖਾਲਸਾ ਸਾਜਨਾ ਦਿਵਸ ਵੈਸਾਖੀ ਦੇ ਦਿਹਾੜੇ ਸਮੇਂ ਦੇਸ਼-ਵਿਦੇਸ਼ਾਂ ’ਚ ਵੱਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣਨ, ਬਾਣੀ ਅਤੇ ਬਾਣੇ ਦੇ ਧਾਰਨੀ ਹੋਣ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਪੰਜਾਬ, ਭਾਰਤ ਵਿੱਚ ਸਥਿਤ ਇੱਕ ਸਿੱਖ ਗੁਰਦੁਆਰਾ ਹੈ। ਗੁਰਦੁਆਰੇ ਤੱਕ ਪਹੁੰਚਣ ਦੇ ਕੁਝ ਤਰੀਕੇ ਹਨ:
- ਹਵਾਈ ਦੁਆਰਾ: ਸਭ ਤੋਂ ਨਜ਼ਦੀਕੀ ਹਵਾਈ ਅੱਡਾ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜੋ ਕਿ ਆਨੰਦਪੁਰ ਸਾਹਿਬ ਤੋਂ ਲਗਭਗ 85 ਕਿਲੋਮੀਟਰ ਦੂਰ ਹੈ। ਹਵਾਈ ਅੱਡੇ ਤੋਂ, ਤੁਸੀਂ ਗੁਰਦੁਆਰਾ ਸਾਹਿਬ ਪਹੁੰਚਣ ਲਈ ਟੈਕਸੀ ਜਾਂ ਬੱਸ ਲੈ ਸਕਦੇ ਹੋ।
- ਰੇਲਗੱਡੀ ਦੁਆਰਾ: ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਹੈ, ਜੋ ਭਾਰਤ ਦੇ ਵੱਡੇ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਸਟੇਸ਼ਨ ਤੋਂ, ਤੁਸੀਂ ਗੁਰਦੁਆਰੇ ਪਹੁੰਚਣ ਲਈ ਟੈਕਸੀ ਜਾਂ ਆਟੋ-ਰਿਕਸ਼ਾ ਲੈ ਸਕਦੇ ਹੋ।
- ਬੱਸ ਦੁਆਰਾ: ਅਨੰਦਪੁਰ ਸਾਹਿਬ ਦੀ ਇੱਕ ਚੰਗੀ ਤਰ੍ਹਾਂ ਜੁੜੀ ਬੱਸ ਸੇਵਾ ਹੈ, ਅਤੇ ਤੁਸੀਂ ਅਨੰਦਪੁਰ ਸਾਹਿਬ ਬੱਸ ਸਟੈਂਡ ਤੱਕ ਪਹੁੰਚਣ ਲਈ ਨੇੜਲੇ ਸ਼ਹਿਰਾਂ ਤੋਂ ਬੱਸ ਲੈ ਸਕਦੇ ਹੋ। ਉਥੋਂ ਤੁਸੀਂ ਟੈਕਸੀ ਜਾਂ ਆਟੋ-ਰਿਕਸ਼ਾ ਲੈ ਕੇ ਗੁਰਦੁਆਰੇ ਜਾ ਸਕਦੇ ਹੋ।
- ਕਾਰ ਦੁਆਰਾ: ਜੇਕਰ ਤੁਹਾਡੇ ਕੋਲ ਆਪਣੀ ਗੱਡੀ ਹੈ ਜਾਂ ਕਿਰਾਏ ‘ਤੇ ਹੈ ਤਾਂ ਤੁਸੀਂ ਗੁਰੂਦੁਆਰੇ ਵੀ ਜਾ ਸਕਦੇ ਹੋ। ਅਨੰਦਪੁਰ ਸਾਹਿਬ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਅਤੇ ਤੁਸੀਂ ਇਸਨੂੰ ਨਕਸ਼ੇ ‘ਤੇ ਆਸਾਨੀ ਨਾਲ ਲੱਭ ਸਕਦੇ ਹੋ।
ਹੋਰ ਨਜ਼ਦੀਕੀ ਗੁਰੂਦੁਆਰੇ
- ਗੁਰੂਦੁਆਰਾ ਸੀਸ ਗੰਜ ਸਾਹਿਬ - 500m
- ਗੁਰੂਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ- 800m
- ਗੁਰੂਦੁਆਰਾ ਦਮਦਮਾ ਸਾਹਿਬ - 350m
- ਗੁਰੂਦੁਆਰਾ ਸ਼ੀਸ਼ ਮਹਿਲ - 450m
- ਗੁਰੂਦੁਆਰਾ ਦੁਮਾਲਗੜ੍ਹ ਸਾਹਿਬ - 220m
- ਗੁਰੂਦੁਆਰਾ ਕਿਲਾ ਫਤਿਹਗੜ੍ਹ ਸਾਹਿਬ - 1.2km